ਅੱਜ ਦਾ ਦਿਨ ਸਾਨੂੰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦਿਲਾਉਂਦਾ ਹੈ, ਜਿਨ੍ਹਾਂ ਨੇ ਧਰਮ, ਸੱਚ ਅਤੇ ਇਨਸਾਫ਼ ਦੀ ਰੱਖਿਆ ਲਈ ਆਪਣੀ ਅਮੋਲਕ ਜਾਨ ਕੁਰਬਾਨ ਕਰ ਦਿੱਤੀ। ਉਹਨਾਂ ਦੀ ਸ਼ਹੀਦੀ ਸਿਰਫ਼ ਇਤਿਹਾਸ ਦਾ ਹਿੱਸਾ ਨਹੀਂ, ਸਗੋਂ ਸਾਡੀ ਕੌਮ ਦੀ ਰੂਹ ਹੈ। ਸ਼ਹੀਦਾਂ ਦੇ ਲਹੂ ਨਾਲ ਸਿੰਜੀ ਇਹ ਧਰਤੀ ਅੱਜ ਵੀ ਸਾਨੂੰ ਹਿੰਮਤ, ਸਬਰ ਅਤੇ ਸੱਚ ਦੇ ਰਾਹ ‘ਤੇ ਤੁਰਨ ਦੀ ਪ੍ਰੇਰਨਾ ਦਿੰਦੀ ਹੈ। ਆਓ, ਇਸ ਸ਼ਹੀਦੀ ਦਿਹਾੜੇ ਮੌਕੇ ਸਿਰ ਝੁਕਾ ਕੇ ਉਹਨਾਂ ਪਵਿੱਤਰ ਆਤਮਾਵਾਂ ਨੂੰ ਨਮਨ ਕਰੀਏ ਅਤੇ ਉਹਨਾਂ ਦੇ ਦਰਸਾਏ ਮਾਰਗ ‘ਤੇ ਤੁਰਨ ਦਾ ਸੰਕਲਪ ਲਈਏ।
ਸ਼ਹੀਦ ਕਦੇ ਮਰਦੇ ਨਹੀਂ, ਉਹ ਕੌਮਾਂ ਦੇ ਦਿਲਾਂ ‘ਚ ਸਦਾ ਜਿਉਂਦੇ ਰਹਿੰਦੇ ਨੇ।
